पटियालाः 17 सितम्बर, 2019
मुल्तानी मल मोदी कॉलेज में हिन्दी पर्व का आयोजन
मुल्तानी मल मोदी कालेज, पटियाला में हिन्दी विभाग की ओर से हर वर्ष की तरह हिन्दी दिवस के उपलक्ष्य में हिन्दी पर्व का आयोजन किया गया। हिन्दी विभाग के अध्यक्ष डॉ. रुपिन्द्र शर्मा ने कॉलेज के प्रधानाचार्य डॉ. खुशविन्दर कुमार का स्वागत किया। समारोह का उद्घाटन करते हुए डॉ. खुशविन्दर कुमार ने इस आयोजन में भाग लेने वाले विद्यार्थियों को शुभकामनाएँ दीं। अपने भाषण में उन्होंने कहा कि किसी भी विषय की गहरी समझ के लिए भाषा पर पकड़ का होना अनिवार्य है। विद्यार्थियों की समस्या यह है कि वे भाषा की प्रकृति को आत्मसात नहीं कर पाते जिससे उनके विचारों में प्रौढ़ता नहीं आती। लेकिन जब उनके विचारों और अवधारणाओं में मौलिकता होगी तो उन्हें यह महसूस होगा कि उन्हें एक ऐसी भाषा की जरूरत है जो गहरी और प्रौढ़ हो। स्वयं को अभिव्यक्त करने और अपने ज्ञान को विस्तृत करने के लिए वे जितनी चाहें उतनी भाषाओं को सीख सकते हैं। इस अवसर पर विद्यार्थियों ने भाषा और साहित्य की कई प्रतियोगिताओं में भाग लिया। इन प्रतियोगिताओं में प्रमुख थीं- पठन प्रतियोगिता, भाषण प्रतियोगिता तथा काव्योच्चारण प्रतियोगिता। भाषण प्रतियोगिता में भाग लेने वाले छात्रों ने हिन्दी के महत्त्व को उजागर करते हुए वर्तमान समय में उसके समक्ष प्रस्तुत होने वाली चुनौतियों से अवगत करवाया। डॉ. रुपिन्द्र शर्मा ने हिन्दी को भारत की सांस्कृतिक भाषा के रूप में रेखांकित करते हुए उसकी ऐतिहासिक पृष्ठभूमि पर प्रकाश डाला। समारोह के अंत में डा. गुरदीप सिंह संधू ने धन्यवाद ज्ञापित किया और उन्होंने भाषा को मानवीेय जीवन की उन्नति का अहम माध्यम स्वीकार करते हुए, भाषा के महत्व के संबध में चर्चा की। डॉ. रुपिन्द्र शर्मा मंच का संचालन बाखूबी किया।
आयोजित प्रतियोगिताओं में महकप्रीत कौर, नीशू, योगिता, प्रिंस, अधिराज, काजल, तानिया, पुष्पिंदर सिंह और समरीत कौर आदि छात्रा-छात्राओं ने भाग लिया। इस मौके पर डॉ. मनजीत कौर, डॉ. रूपिंदर सिंह ढ़िल्लो, डॉ. जसप्रित कौर, प्रो. गुरप्रीत सिंह और प्रो. मुहम्मद हबीब भी मौजूद रहे।
ਪਟਿਆਲਾ: 17 ਸਤੰਬਰ, 2019
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਹਿੰਦੀ ਪਰਵ ਮਨਾਇਆ ਗਿਆ
ਅੱਜ ਮੁਲਤਾਨੀ ਮੱਲ ਮੋਦੀ ਕਾਲਜ ਦੇ ਹਿੰਦੀ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਹਿੰਦੀ ਪਰਵ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਸਮੁਚੇ ਹਿੰਦੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਵਿਭਾਗ ਦੇ ਮੁਖੀ ਡਾ. ਰੁਪਿੰਦਰ ਸ਼ਰਮਾ ਦੀ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਭਰਪੂਰ ਪ੍ਰਸੰਸਾ ਕੀਤੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਸ਼ੇ ਦੀ ਗਹਿਰੀ ਸਮਝ ਲਈ ਭਾਸ਼ਾ ਤੇ ਪਕੜ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਅਿਦਾਰਥੀਆਂ ਦੀ ਸਮੱਸਿਆ ਇਹ ਹੈ ਕਿ ਉਹ ਭਾਸ਼ਾ ਦੀ ਪ੍ਰਕ੍ਰਿਤੀ ਨੂੰ ਆਤਮਸਾਤ ਨਹੀਂ ਕਰ ਪਾਉਂਦੇ, ਜਿਸ ਨਾਲ ਉਨ੍ਹਾਂ ਦੇ ਵਿਚਾਰਾਂ ਵਿੱਚ ਪ੍ਰੌੜਤਾ ਨਹੀਂ ਆ ਪਾਉਂਦੀ। ਪਰ ਜਦੋਂ ਉਨ੍ਹਾਂ ਦੇ ਵਿਚਾਰਾਂ ਅਤੇ ਭਾਵਾਂ ਵਿੱਚ ਮੌਲਿਕਤਾ ਆਵੇਗੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਉਨ੍ਹਾਂ ਨੂੰ ਅਜਿਹੀ ਭਾਸ਼ਾ ਦੀ ਜ਼ਰੂਰਤ ਹੈ ਜੋ ਗਹਿਰੀ ਅਤੇ ਪ੍ਰੌੜ ਹੋਵੇ। ਖੁਦ ਨੂੰ ਪ੍ਰਗਟਾਉਣ ਅਤੇ ਆਪਣੇ ਗਿਆਨ ਨੂੰ ਵਿਸਥਾਰਿਤ ਕਰਨ ਲਈ ਉਹ ਜਿੰਨੀਆਂ ਚਾਹੁਣ ਉਨੀਆਂ ਭਾਸ਼ਾਵਾਂ ਸਿੱਖ ਸਕਦੇ ਹਨ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਭਾਸ਼ਾ ਅਤੇ ਸਾਹਿਤ ਨਾਲ ਸਬੰਧਿਤ ਭਾਸ਼ਣ ਪ੍ਰਤੀਯੋਗਤਾ ਅਤੇ ਕਾਵਿ-ਉਚਾਰਨ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਹਿੰਦੀ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਵਰਤਮਾਨ ਸਮੇਂ ਵਿੱਚ ਹਿੰਦੀ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਵੀ ਸੁਚੇਤ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਗੁਰਦੀਪ ਸਿੰਘ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਭਾਸ਼ਾ ਨੂੰ ਮਨੁੱਖੀ ਜੀਵਨ ਦੀ ਉਨਤੀ ਦਾ ਸਭ ਤੋਂ ਅਹਿਮ ਜ਼ਰਿਆ ਦਰਸਾਉਂਦਿਆਂ ਹੋਇਆਂ ਇਸਦੇ ਮਹੱਤਵ ਸਬੰਧੀ ਚਰਚਾ ਕੀਤੀ। ਮੰਚ ਸੰਚਾਲਣ ਦਾ ਕਾਰਜ ਡਾ. ਰੁਪਿੰਦਰ ਸ਼ਰਮਾ ਵੱਲੋਂ ਬਾਖੂਬੀ ਨਿਭਾਇਆ ਗਿਆ।
ਆਯੋਜਿਤ ਪ੍ਰਤਿਯੋਗਿਤਾਵਾਂ ਵਿੱਚ ਮਹਿਕਪ੍ਰੀਤ ਕੌਰ, ਨਿਸ਼ੂ, ਯੋਗਿਤਾ, ਪ੍ਰਿੰਸ, ਅਧਿਰਾਜ, ਕਾਜਲ, ਤਾਨਿਆ, ਪੁਸ਼ਪਿੰਦਰ ਸਿੰਘ ਅਤੇ ਸਮਰੀਤ ਕੌਰ ਨੇ ਭਾਗ ਲਿਆ। ਇਸ ਦੌਰਾਨ ਕਾਲਜ ਅਧਿਆਪਕ ਡਾ. ਮਨਜੀਤ ਕੌਰ, ਡਾ. ਰੁਪਿੰਦਰ ਸਿੰਘ ਢਿੱਲੋਂ, ਡਾ. ਜਸਪ੍ਰੀਤ ਕੌਰ, ਪ੍ਰ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਮੁਹੰਮਦ ਹਬੀਬ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Patiala: 17th September, 2019
M M Modi College Patiala celebrated ‘Hindi Parv’
Department of Hindi, M M Modi College, Patiala celebrated ‘Hindi Parv’ on the occasion of ‘Hindi Diwas’. Principal Dr. Khushvinder Kumar inaugurated it and congratulated the staff and the students for organising this function. He appreciated the sincere efforts of Dr. Rupinder Sharma, Head, Department of Hindi in the successful conclusion of the function. He said that for a deep understanding of any subject, you should have command on language. The problem with students is that they can-not assimilate the nature of language that is they don’t have a clear vision. When they have originality in their thoughts, they will realize that they require a language which is deep and mature. To express themselves they can learn as many languages as they want.
Debate, declamation and poetry recitation contests were also organised on the occasion. Students talked about the challenges which Hindi is encountering due to the impact of globalisation. Dr. Gurdeep Singh presented vote of thanks and exhorted that language is an important aspect of success in life. Dr. Rupinder Sharma conducted the stage.
Students Mehakpreet Kaur, Nishu, Yogita, Prince, Adhiraj, Tanya, Pushpinder Singh and Samreet Kaur participated in the competitions. College teachers Dr. Manjit Kaur, Dr. Rupinder Singh Dhillon, Dr. Jaspreet Kaur, Prof. Gurpreet Singh and Prof. Mohammad Habib were also present on this occasion.
#mhrd #mmmcpta #hindidiwas #hindiparv #nationalLanuage #mothertongue #hindi #hindibhasha #matrbhasha #multanimalmodicollegepatiala #modicollegepatiala